Home > News > Bhai Balwant Singh Death Warrant Cancelled Of 31 March 2012

Bhai Balwant Singh Death Warrant Cancelled Of 31 March 2012


ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ੩੧ ਮਾਰਚ ਲਈ ਜਾਰੀ ਕੀਤੇ ਗਏ ਕਾਲੇ ਵਰੰਟ ਲਾਗੂ ਨਹੀ ਹੋਣਗੇ ਤੇ ਭਾਈ ਸਾਹਿਬ ਨੂੰ ਫਾਂਸੀ ਨਹੀ ਦਿਤੀ ਜਾਵੇਗੀ।ਅੰਗਰੇਜੀ ਟ੍ਰਿਬਿਊਨ ਦੀ ਖਬਰ ਅਨੁਸਾਰ “ਪੰਜਬ ਜੇਲ ਵਿਭਾਗ ਨੇ ਇਸ ਅਦਾਲਤੀ ਹੁਕਮ ਨੂੰ ਇਹ ਕਹਿਕੇ ਰੱਦ ਕੀਤਾ ਹੈ ਕਿ ਜਿਸ ਮਾਮਲੇ ਵਿਚ ਫਾਂਸੀ ਹੋਈ ਹੈ,ਉਹ ਪੰਜਾਬ ਖੇਤਰ ਤੋਂ ਬਾਹਰ,ਚੰਡੀਗੜ੍ਹ ਵਿਚ ਹੋਇਆਂ ਸੀ ਤੇ ਹੁਣ ਚੰਡੀਗੜ੍ਹ ਦੀ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਜਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੈ।ਭਾਂਵੇ ਭਾਈ ਬਲਵੰਤ ਸਿੰਘ ਦੂਜੇ ਕੇਸਾਂ ਕਰਕੇ ਪੰਜਾਬ ਪ੍ਰਸ਼ਾਸ਼ਨ ਦੇ ਅਧੀਨ ਪਟਿਆਲਾ ਜੇਲ ਵਿਚ ਨਜ਼ਰਬੰਦ ਹੈ ਪਰ ਫਾਂਸੀ ਇਥੇ ਨਹੀ ਹੋ ਸਕਦੀ ਤੇ ਇਹ ਹੁਕਮ ਵਾਪਸ ਅਦਾਲਤ ਨੂੰ ਭੇਜੇ ਜਾਣਗੇ”
ਹੁਣ ਅਦਾਲਤ ਨਵਾਂ ਹੁਕਮ ਕੀ ਦਿੰਦੀ ਹੈ ਜਾਂ ਚੰਡੀਗੜ੍ਹ ਪ੍ਰਸ਼ਾਸ਼ਨ ਭਾਈ ਸਾਹਿਬ ਨੂੰ ਬੁੜੈਲ ਜੁਲ ਲਿਜਾਕੇ ਕੋਈ ਕਾਰਵਾਈ ਕਰਦਾ ਹੈ? ਇਹ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆਵੇਗਾ੧

ਉਂਝ ਭਾਈ ਰਾਜੋਆਂਣਾ ਨੇ ਇਹ ਵਧੀਆ ਫੈਸਲਾ ਕੀਤਾ ਕਿ ਉਹ ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੀ ਮਿਲਣਗੇ, ਜੇਕਰ ਭਾਈ ਸਾਹਿਬ ਨੂੰ ਫਾਂਸੀ ਹੁੰਦੀ ਹੈ ਤਾਂ ਜਥੇਦਾਰ ਕੀ ਮੂੰਹ ਦਿਖਾਂਉਣਗੇ ਕਿ “ਸਾਡੇ ਫਖਰ-ਏ-ਕੌਮ” ਦੇ ਰਾਜ ਵਿਚ ਉਨਾਂ ਗੁਰਸਿਖਾਂ ਨੂੰ ਫਾਂਸੀ ਚਾੜ੍ਹਿਆ ਜਾਂਦਾ ਰਿਹਾ ਜਿਹੜੇ ਸਿਖੀ ਦੇ ਵੈਰੀਆਂ ਦਾ ਖਾਤਮਾ ਕਰਕੇ ਧਰਮ ਦੀ ਸੇਵਾ ਕਰਦੇ ਰਹੇ।ਫਿਰ ਜਥੇਦਾਰ ਦੇ ਘਰ ਲਿਖਕੇ ਲਾਉਣਾ ਪੈਣਾ ਹੈ,”ਕੌਮੀ ਪਰਵਾਨੇ ਨੂੰ ਕੌਮ ਦੇ ਫਖਰ ਨੇ ਫਾਂਸੀ ਚਾੜ੍ਹਿਆ”

ਸੋ ਇਸ ਕਸੂਤੀ ਸਥਿਤੀ ਵਿਚੋਂ ਬਚਣ ਲਈ ਬਾਦਲਕੇ ਕੋਈ ਨਾ ਕੋਈ ਹੱਲ ਜਰੂਰ ਕੱਢਣਗੇ। ਹੁਣ ਉਨਾਂ ਨੇ ਮਾਮਲਾ ਚੰਡੀਗੜ੍ਹ ਦੀ ਜੇਲ ਦੇ ਹਵਾਲੇ ਕਰਨ ਦਾ ਮਨ ਬਣਾ ਲਿਆ ਲੱਗਦਾ ਹੈ ਕਿ ਬੁੜੈਲ ਜੇਲ ਭੇਜ ਦੋ,ਭਾਈ ਬਲਵੰਤ ਸਿੰਘ ਨੂੰ ਕੀ ਫਰਕ ਪੈਂਦਾ ਹੈ ਕਿ ਫਾਂਸੀ ਬੁੜੈਲ ਜੇਲ ਵਿਚ ਹੁੰਦੀ ਹੈ ਕਿ ਕਿਤੇ ਹੋਰ?? ਉੁਹ ਤਾਂ ਕੌਮ ਲਈ ਫਾਂਸੀ ਚੜ੍ਹਨ ਨੂੰ ਤਿਆਰ ਹੈ।

  1. No comments yet.
  1. No trackbacks yet.

Leave a comment